History Channel (Punjab)🇮🇳
5.7K subscribers
About History Channel (Punjab)🇮🇳
This Channel is dedicated to Quizzes, MCQs, Polls & Maps of History for +1, +2, PSTET & other competitive exams. Follow us on 👇https://whatsapp.com/channel/0029Va5cTgI8qIzoGUIUoI2W *Kindly share it with the Aspirants.* 🙏🇮🇳 Vijay Gupta, Lecturer in History (National ICT Awardee) SOE Fazilka
Similar Channels
Swipe to see more
Posts
https://sites.google.com/view/historychannelpb/home
*ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਿਸ ਨੇ ਕੀਤੀ?*
*3 ਅੰਕਾਂ ਵਾਲੇ ਮਹੱਤਵਪੂੂਰਨ ਪ੍ਰਸ਼ਨ* *Part - II* ਤੱਤ ਖਾਲਸਾ ਤੇ ਬੰਦਈ ਖਾਲਸਾ ਵਿੱਚ ਅੰਤਰ ਦੱਸੋ। ਤਾਰਾ ਸਿੰਘ ਵਾਨ ਬਾਰੇ ਤੁਸੀਂ ਕੀ ਜਾਣਦੇ ਹੋ? ਹੈਦਰੀ ਝੰਡੇ ਦੀ ਘਟਨਾ ਤੇ ਨੋਟ ਲਿਖੋ। ਬੁੱਢਾ ਦਲ ਅਤੇ ਤਰੁਣਾ ਦਲ ਦੇ ਮੁੱਖ ਨੇਤਾਵਾਂ ਦੇ ਨਾਂਅ ਦੱਸੇ। ਜ਼ਕਰੀਆ ਖਾਂ ਦੇ ਸ਼ਾਸਨ-ਕਾਲ ਦੌਰਾਨ ਸ਼ਹੀਦ ਕੀਤੇ ਗਏ ਪ੍ਰਮੁੱਖ ਸਿੰਘਾਂ ਦੇ ਨਾਂ ਦੱਸੋ। ਬਾਲ ਹਕੀਕਤ ਰਾਏ ਦੀ ਸ਼ਹਾਦਤ ਪਿੱਛੇ ਕੀ ਕਾਰਨ ਸੀ? ਛੋਟਾ ਘੱਲੂਘਾਰਾ ਤੇ ਨੋਟ ਲਿਖੋ। ਮੀਰ ਮੰਨੂੰ ਸਿੱਖਾਂ ਨੂੰ ਕੁਚਲਣ ਵਿੱਚ ਕਿਉਂ ਅਸਫਲ ਰਿਹਾ? ਮਹਿਤਾਬ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ? ਨਾਦਰ ਸ਼ਾਹ ਦਾ ਹਮਲਾ ਸਿੱਖਾਂ ਲਈ ਕਿਵੇਂ ਲਾਹੇਵੰਦ ਸਿੱਧ ਹੋਇਆ? ਦਲ ਖ਼ਾਲਸਾ ਦੀ ਸਥਾਪਨਾ ਦੇ ਕੋਈ ਤਿੰਨ ਕਾਰਨ ਦੱਸੋ। ਸਰਬੱਤ ਖਾਲਸਾ ਤੋਂ ਕੀ ਭਾਵ ਹੈ? ਦਲ ਖਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ? ਦਲ ਖਾਲਸਾ ਦੇ ਜੱਥਿਆਂ ਦੁਆਰਾ ਗੁਰੀਲਾ ਯੁੱਧ ਪ੍ਰਣਾਲੀ ਅਪਣਾਉਣ ਦੇ ਕੀ ਕਾਰਨ ਸਨ? ਮੁਗਲ ਕਾਲੀਨ ਪੰਜਾਬ ਵਿੱਚ ਕਿਹੜੇ ਸਿੱਕੇ ਚਲਣ ਵਿੱਚ ਸਨ? ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦੇ ਕੀ ਕਾਰਨ ਸਨ? ਵੱਡਾ ਘੱਲੂਘਾਰਾ ਤੇ ਨੋਟ ਲਿਖੋ। 18ਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਕਿਹੜਾ ਕਾਲ ਸਭ ਤੋਂ ਗੌਰਵਮਈ ਮੰਨਿਆ ਜਾਂਦਾ ਹੈ ਅਤੇ ਕਿਉਂ? ਸਿੱਖ ਮਿਸਲਾਂ ਅਧੀਨ ਤਾਬੇਦਾਰੀ ਪ੍ਰਥਾ ਕੀ ਸੀ? ਸਿੱਖ ਮਿਸਲਾਂ ਤਹਿਤ ਰਾਖੀ ਪ੍ਰਥਾ ਕੀ ਹੁੰਦੀ ਸੀ? ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ਦਾ ਵਰਨਣ ਕਰੋ। ਅੰਮ੍ਰਿਤਸਰ ਦੀ ਸੰਧੀ ਤੇ ਨੋਟ ਲਿਖੋ। ਤ੍ਰੈ-ਪੱਖੀ ਸੰਧੀ (1838) ਦੀਆਂ ਮੁੱਖ ਧਾਰਾਵਾਂ ਦੱਸੋ। ਹਜ਼ਰੋ ਦੀ ਲੜਾਈ ਦੀ ਮਹੱਤਤਾ ਦੱਸੋ। ਨੌਸ਼ਿਹਰਾ ਦੀ ਲੜਾਈ ਕਦੋਂ ਅਤੇ ਕਿਸ ਵਿਚਕਾਰ ਹੋਈ? ਇਸ ਲੜਾਈ ਵਿੱਚ ਕਿਹੜਾ ਪ੍ਰਸਿੱਧ ਅਕਾਲੀ ਨੇਤਾ ਸ਼ਹੀਦ ਹੋਇਆ? ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ। ਜਮਰੌਦ ਦੀ ਲੜਾਈ ਦਾ ਹਾਲ ਲਿਖੋ। ਨਾਜ਼ਿਮ ਕੌਣ ਸਨ ਅਤੇ ਉਸ ਦੇ ਮੁੱਖ ਕੰਮ ਕੀ ਸਨ? ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ? ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਕਾਰਨ ਦੱਸੋ। ਸ਼ਾਮ ਸਿੰਘ ਅਟਾਰੀ ਵਾਲਾ ਦੀ ਸ਼ਹੀਦੀ ਤੇ ਨੋਟ ਲਿਖੋ। ਭੈਰੋਵਾਲੀ ਦੀ ਸੰਧੀ ਦੀਆਂ ਮੁੱਖ ਧਾਰਾਵਾਂ ਦੱਸੋ। ਅੰਗਰੇਜ਼ਾਂ ਨੇ ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ? ਦੂਜੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਨਤੀਜੇ ਦੱਸੋ। ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਿਵੇਂ ਮਿਲਾਇਆ ਗਿਆ? ਸਿੱਖ ਰਾਜ ਦੇ ਪਤਨ ਦੇ ਕੋਈ ਤਿੰਨ ਕਾਰਨ ਦੱਸੋ।
*3 ਅੰਕਾਂ ਵਾਲੇ ਮਹੱਤਵਪੂੂਰਨ ਪ੍ਰਸ਼ਨ* *Part - 1* ਪੰਜਾਬ ਨੂੰ ਭੂਗੋਲਿਕ ਦ੍ਰਿਸ਼ਟੀ ਤੋਂ ਕਿਹੜੇ - ਕਿਹੜੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਪੰਜ ਦਰਿਆਂ ਦੇ ਨਾਂਅ ਦੱਸੋ। ਪੰਜਾਬ ਦੇ ਪੰਜ ਦੁਆਬੇ ਕਿਹੜੇ ਕਿਹੜੇ ਹਨ? ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ? ਮਾਲਵਾ ਅਤੇ ਬਾਂਗਰ ਤੋ ਨੋਟ ਲਿਖੋ। ਜਨਮ ਸਾਖੀਆਂ ਤੋਂ ਕੀ ਭਾਵ ਹੈ? ਕੁੱਝ ਮਹੱਤਵਪੂਰਨ ਜਨਮ-ਸਾਖੀਆਂ ਦੇ ਨਾਂਅ ਦੱਸੋ। ਹੁਕਮਨਾਮੇ ਤੋਂ ਤੁਸੀਂ ਕੀ ਸਮਝਦੇ ਹੋ? ਦਸਮ ਗ੍ਰੰਥ ਤੇ ਨੋਟ ਲਿਖੋ। ਪੰਜਾਬ ਦੇ ਇਤਿਹਾਸ ਦੇ ਸੋਮਿਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਕੋਈ ਤਿੰਨ ਸੋਮਿਆਂ ਦੇ ਨਾਂ ਦੱਸੋ। ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਕਿਉਂ ਸੱਦਿਆ? ਆਲਮ ਖਾਂ ਲੋਧੀ ਖਾਂ ਕੌਣ ਸੀ? 16ਵੀਂ ਸਦੀ ਵਿੱਚ ਇਕਤਾਦਾਰ ਕੌਣ ਹੁੰਦੇ ਸਨ? 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ ਕਿਹੜੀਆਂ-ਕਿਹੜੀਆਂ ਸਨ? ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ‘ਹੁਕਮ’ ਦਾ ਕੀ ਮਹੱਤਵ ਹੈ? ਸੰਗਤ ਤੇ ਪੰਗਤ ਤੋਂ ਕੀ ਭਾਵ ਹੈ? ਮੰਜੀ ਪ੍ਰਥਾ ਤੋਂ ਕੀ ਭਾਵ ਹੈ? ਬਾਉਲੀ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ? ਮਸੰਦ ਪ੍ਰਥਾ ਸ਼ੁਰੂ ਕਰਨ ਦਾ ਕੀ ਉਦੇਸ਼ ਸੀ? ਪ੍ਰਿਥੀਆ ਨੇ ਕਿਹੜੇ ਸੰਪਰਦਾਇ ਦੀ ਸਥਾਪਨਾ ਕੀਤੀ? ਉਸਦਾ ਉੱਤਰਾਧਿਕਾਰੀ ਕੌਣ ਸੀ? ਗੁਰ-ਗੱਦੀ ਉੱਤੇ ਬੈਠਣ ਉਪਰੰਤ ਗੁਰੂ ਅਰਜਨ ਦੇਵ ਜੀ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਆਦਿ ਗ੍ਰੰਥ ਸਾਹਿਬ ਦੀ ਭਾਸ਼ਾ ਅਤੇ ਲਿਪੀ ਬਾਰੇ ਦੱਸੋ। ਆਦਿ ਗ੍ਰੰਥ ਸਾਹਿਬ ਦੇ ਸੰਪਾਦਨ ਦਾ ਕੰਮ ਕਿਹੜੇ ਗੁਰੂ ਸਾਹਿਬ ਦੁਆਰਾ ਅਤੇ ਕਦੋਂ ਕੀਤਾ ਗਿਆ? ਆਦਿ ਗ੍ਰੰਥ ਸਾਹਿਬ ਦਾ ਇੱਕ ਇਤਿਹਾਸਕ ਸੋਮੇ ਵਜੋਂ ਕੀ ਮਹੱਤਵ ਹੈ? ਸ਼ੇਖ ਅਹਿਮਦ ਸਰਹਿੰਦੀ ਬਾਰੇ ਤੁਸੀਂ ਕੀ ਜਾਣਦੇ ਹੋ? ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਨਵੀਂ ਨੀਤੀ ਅਪਣਾਏ ਜਾਣ ਪਿੱਛੇ ਕੀ ਕਾਰਨ ਸਨ? ਅਕਾਲ ਤਖ਼ਤ ਬਾਰੇ ਤੁਸੀਂ ਕੀ ਜਾਣਦੇ ਹੋ? ਭਾਈ ਬਿਧੀ ਚੰਦ ਕੌਣ ਸੀ? ਗੁਰੂ ਹਰਰਾਏ ਜੀ ਨੇ ਫੂਲ ਨੂੰ ਕੀ ਵਰਦਾਨ ਦਿੱਤਾ? ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਨੋਟ ਲਿਖੋ। ਭੰਗਾਣੀ ਦੀ ਲੜਾਈ ਦੀ ਮਹੱਤਤਾ ਤੇ ਨੋਟ ਲਿਖੋ। ਖ਼ਾਲਸਾ ਪੰਥ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ? ਚਮਕੌਰ ਦੀ ਜੰਗ ਤੇ ਨੋਟ ਲਿਖੋ। ਜ਼ਫ਼ਰਨਾਮਾ ਤੋਂ ਤੁਹਾਡਾ ਕੀ ਭਾਵ ਹੈ? ਤਲਵੰਡੀ ਸਾਬੋ ਨੂੰ ਗੁਰੂ ਕੀ ਕਾਸ਼ੀ ਕਿਉਂ ਕਿਹਾ ਜਾਂਦਾ ਹੈ? ਚੱਪੜ-ਚਿੜੀ ਲੜਾਈ ਦਾ ਹਾਲ ਲਿਖੋ। ਗੁਰਦਾਸ-ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਦੀ ਹਾਰ ਦੇ ਕੀ ਕਾਰਨ ਸਨ?
https://govtschools.wordpress.com/2025/02/27/c-v-raman/
ਗੁਰਗੱਦੀ ਦਾ ਪਿਤਾ ਪੁਰਖੀ ਸਿਧਾਂਤ ਕਿਸ ਗੁਰੂ ਸਾਹਿਬ ਨੇ ਲਾਗੂ ਕੀਤਾ
ਪਿਆਰੇ ਵਿਦਿਆਰਥੀਓ ਤੁਹਾਡਾ PSTET ਦਾ ਨਤੀਜਾ ਕਿਹੋ ਜਿਹਾ ਰਿਹਾ?
*🛡️The Rig Veda* ♟️The Rig Veda is the earliest of the Vedas. It is a collection of 1,028 hymns in Vedic Sanskrit. ♟️Many of these are beautiful descriptions of the nature. The prayers are largely for seeking worldly prosperity. ♟️It is believed that these recitations are the natural outpouring of the Vedic Rishis, experiencing a mentally transcendental stage. ♟️Some of the well-known Rishis are Vasistha, Gautama, Gritasamada, Vamadeva, Vishvamitra and Atri. ♟️The prominent gods of the Rig Veda are Indra, Agni, Varun, Rudra, Aditya, Vayu, Aditi and the Ashwini twins. ♟️Some of the prominent goddesses are Usha - the goddess of dawn, Vak - the goddess of speech and Prithvi - the goddess of earth.