
Chief Minister of Punjab
February 4, 2025 at 10:35 AM
ਅੱਜ ਚੰਡੀਗੜ੍ਹ ਰਿਹਾਇਸ਼ ਵਿਖੇ ਨੈਸ਼ਨਲ ਡਿਫੈਂਸ ਕਾਲਜ (NDC) ਦੇ 15 ਮੈਂਬਰੀ ਡੈਲੀਗੇਟ ਨਾਲ ਮੁਲਾਕਾਤ ਕੀਤੀ। ਭਾਰਤੀ ਹਥਿਆਰਬੰਦ ਸੈਨਾਵਾਂ 'ਚ ਸੂਬੇ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਭਰਤੀ ਦੇ ਹਿੱਸੇ ਨੂੰ ਵਧਾਉਣ ਨੂੰ ਲੈ ਕੇ ਵਿਚਾਰਾਂ ਹੋਈਆਂ।
ਦੇਸ਼ ਦੇ ਬਾਰਡਰ ਸੁਰੱਖਿਅਤ ਰੱਖਣ ਤੇ ਦੇਸ਼ ਦੀ ਸੇਵਾ ਕਰਨ ‘ਚ ਪੰਜਾਬ ਦੀ ਜਵਾਨੀ ਦਾ ਇਤਿਹਾਸ ਬੇਹੱਦ ਸ਼ਾਨਦਾਰ ਰਿਹਾ ਹੈ। 15 ਅਫ਼ਸਰਾਂ ਦੇ ਡੈਲੀਗੇਟ ‘ਚ 6 ਬਾਹਰੀ ਮੁਲਕਾਂ ਦੇ ਅਫ਼ਸਰ 7 ਫ਼ਰਵਰੀ ਤੱਕ ਜ਼ਮੀਨੀ ਪੱਧਰ ‘ਤੇ ਹਰ ਖੇਤਰ ‘ਚ ਪੰਜਾਬ ਦੇ ਗੌਰਵਮਈ ਇਤਿਹਾਸ ਦੇ ਵੱਖ-ਵੱਖ ਰੰਗ ਵੇਖਣਗੇ। ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ, ਫੌਜੀ ਜਵਾਨਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਸਮੇਤ ਸੜਕ ਸੁਰੱਖਿਆ ਫੋਰਸ ਦੀ ਡੈਲੀਗੇਟ ਦੇ ਅਫ਼ਸਰਾਂ ਨੇ ਸ਼ਲਾਘਾ ਕੀਤੀ।
❤️
👍
😂
😢
🙏
15