
TV9 Punjabi
February 12, 2025 at 02:31 AM
*ਚੰਡੀਗੜ੍ਹ ਵਿੱਚ ਅੱਜ SKM ਦੀ ਏਕਤਾ ਪ੍ਰਸਤਾਵ ਮੀਟਿੰਗ: ਖਨੌਰੀ ਮੋਰਚਾ ਦੇ ਆਗੂ ਨਹੀਂ ਲੈਣਗੇ ਹਿੱਸਾ, ਡੱਲੇਵਾਲ ਮਹਾਂਪੰਚਾਇਤ ਤੋਂ ਦੇਣਗੇ ਸੰਦੇਸ਼*
ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ 2.0 ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਇਸ ਮੌਕੇ ‘ਤੇ ਅੱਜ (12 ਫਰਵਰੀ) ਨੂੰ ਖਨੌਰੀ ਬਾਰਡਰ ‘ਤੇ ਕਿਸਾਨ ਮਹਾਂਪੰਚਾਇਤ ਹੋਣ ਜਾ ਰਹੀ ਹੈ। ਇਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਬੀਤੇ 78 ਦਿਨਾਂ ਤੋਂ ਮਰਨ ਵਰਤ ‘ਤੇ ਹਨ। ਉਹ ਜਨਤਾ ਨੂੰ ਸੰਦੇਸ਼ ਦੇਣਗੇ।https://tv9punjabi.com/punjab-news/farmer-protest-shambhu-khanauri-border-skm-unity-meeting-know-in-punjabi-2133787?utm_source=Whatsapp&utm_medium=Social&utm_campaign=editorial&utm_id=Whatsapp