
TV9 Punjabi
February 13, 2025 at 02:06 AM
*ਖਤਮ ਹੋਣ ਵਾਲੀ ਹੈ ਰੂਸ-ਯੂਕਰੇਨ ਜੰਗ! Trump ਨੇ Zelensky ਨਾਲ ਕੀਤੀ ਗੱਲ, ਜੰਗ ਰੋਕਣ ਲਈ ਚਰਚਾ ਜਲਦ ਸ਼ੁਰੂ*
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਬੁੱਧਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (President Volodymyr Zelensky) ਨਾਲ ਫੋਨ ‘ਤੇ ਜੰਗ ਬਾਰੇ ਚਰਚਾ ਕੀਤੀ। ਟਰੰਪ ਦੀ ਇਸ ਗੱਲਬਾਤ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ 3 ਸਾਲਾਂ ਤੋਂ ਚੱਲ ਰਹੀ ਜੰਗ ਹੁਣ ਖਤਮ ਹੋ ਸਕਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਟਰੰਪ ਨਾਲ ਗੱਲਬਾਤ ਨੂੰ ਫਲਦਾਇਕ ਦੱਸਿਆ।https://tv9punjabi.com/world/russia-ukraine-war-is-about-to-end-trump-spoke-with-zelensky-discussions-to-stop-the-war-will-begin-soon-2134000?utm_source=Whatsapp&utm_medium=Social&utm_campaign=editorial&utm_id=Whatsapp