FREE JOB INFO
January 27, 2025 at 10:17 AM
ਜ਼ਰੂਰੀ ਸੂਚਨਾ ਕਈ ਵਾਰ ਅਸੀਂ ਕਿਸੇ ਛੋਟੇ ਬਿਜ਼ਨਿਸ ਦੀ ਪੋਸਟ ਪਾਉਂਦੇ ਹਾਂ ਜਿਨ੍ਹਾਂ ਨੂੰ ਸਟਾਫ ਦੀ ਜ਼ਰੂਰਤ ਹੁੰਦੀ ਹੈ ਉਹ ਛੋਟੇ ਬਿਜਿਨਸ ਮਾਲਕ ਆਪਣੇ ਕੰਮ ਦੇ ਹਿਸਾਬ ਨਾਲ ਤਨਖਾਹ ਪਾਉਂਦੇ ਹਨ ਪਰ ਦੇਖਣ ਵਿਚ ਆਇਆ ਹੈ ਕਿ ਕੁਝ ਗਰੁੱਪ ਮੈਂਬਰ ਉਹਨਾਂ ਪੋਸਟਾਂ ਦਾ ਹਾਸੇ ਵਾਲੇ ਇਮੋਜੀ ਨਾਲ ਮਜ਼ਾਕ ਉਡਾਉਂਦੇ ਹਨ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜੇਕਰ ਤੁਸੀਂ ਤਰੱਕੀ ਕਰ ਚੁੱਕੇ ਹੋ ਤਾਂ ਖੁਸ਼ੀ ਦੀ ਗੱਲ ਹੈ ਤੁਸੀਂ ਆਪਣੀ ਸਿਖਿਆ ਅਤੇ ਤਜਰਬੇ ਦੇ ਆਧਾਰ ਤੇ ਚੰਗੀ ਤਨਖਾਹ ਲੈਣ ਦੇ ਹੱਕਦਾਰ ਹੋ ਤੇ ਮਿਲਣੀ ਵੀ ਚਾਹੀਦੀ ਹੈ ਪਰ ਅਜੇ ਵੀ ਸਾਡੇ ਸਮਾਜ ਵਿਚ ਬਹੁਤ ਸਾਰੇ ਪਛੜੇ ਵਿਅਕਤੀ ਹਨ ਜਿਨ੍ਹਾਂ ਦੀ ਪੜਾਈ ਘਟ ਹੈ ਤੇ ਤਜਰਬਾ ਘਟ ਹੈ ਤੇ ਨਾਲ ਹੀ ਉਹਨਾਂ ਤੇ ਘਰ ਨੂੰ ਚਲਾਉਣ ਦਾ ਬੋਝ ਵੀ ਹੈ ਅਜਿਹੇ ਵਰਗ ਦੇ ਬਹੁਤੇ ਉਮੀਦਵਾਰਾਂ ਦੀਆਂ ਲੋੜਾਂ ਵੀ ਸੀਮਤ ਹਨ ਤੇ ਉਹ ਘਟ ਤਨਖਾਹ ਤੇ ਵੀ ਕੰਮ ਕਰ ਕੇ ਰਾਜ਼ੀ ਹਨ ਅਜਿਹੇ ਵਿਚ ਛੋਟੇ ਵਪਾਰਕ ਅਦਾਰਿਆਂ ਦਾ ਰੋਲ ਬਹੁਤ ਵੱਡਾ ਹੈ ਜੋ ਭਾਰਤ ਦੀ ਕਰੋੜਾਂ ਦੀ ਆਬਾਦੀ ਨੂੰ ਕੰਮ ਕਾਰ ਦੇ ਰਹੇ ਹਨ ਇਸ ਲਈ ਬੇਨਤੀ ਹੈ ਕਿ ਜੇਕਰ ਕੋਈ ਜੋਬ ਪੋਸਟ ਤੁਹਾਡੇ ਮਤਲਬ ਦੀ ਨਹੀਂ ਹੈ ਤਾਂ ਉਸ ਨੂੰ ignore ਕਰ ਦੇਵੋ ਨਾ ਕਿ ਓਸ ਦਾ ਮਜ਼ਾਕ ਉਡਾਓ ਉਮੀਦ ਹੈ ਤੁਹਾਨੂੰ ਗੱਲ ਸਮਝ ਆ ਗਈ ਹੋਵੇਗੀ ਧੰਨਵਾਦ
👍 ❤️ 🙏 ☑️ 🎉 41

Comments