
Harjot Di Kalam
February 12, 2025 at 04:51 PM
ਸਾਲ ਛਿਆਨਵੇਂ ਤੋਂ ਬਾਅਦ ਜੰਮੀ ਪੀੜ੍ਹੀ ਨੂੰ ਜ਼ੈੱਨ ਜ਼ੈੱਡ ( Gen Z )ਕਿਹਾ ਜਾਂਦਾ ਹੈ। ਇਸ ਪੀੜ੍ਹੀ ਕੋਲ ਜਿਹੜੀ ਸਭ ਤੋਂ ਵੱਡੀ ਨਿਆਮਤ ਸੀ ਉਹ ਸੀ ਇੰਟਰਨੈੱਟ, ਜਿਹੜਾ ਇਹਨਾਂ ਦੀ ਸੁਰਤ ਸੰਭਲਦੇ ਹੀ ਹੱਥਾਂ ਤੱਕ ਪਹੁੰਚ ਗਿਆ ਸੀ।
ਪਰ ਟੀਨਏਜ਼ ਤੱਕ ਪਹੁੰਚਣ ਤੱਕ ਹੀ ਇਹਨਾਂ ਕੋਲ ਸਭ ਤੋਂ ਵਧੇਰੇ ਪਹੁੰਚ ਹੋਈ ਉਹ ਸੀ ਨੀਲੇ ਸਮੁੰਦਰ ਦੀ ਅਰਥਾਤ ਪੋਰਨ ਦੇ ਇੱਕ ਵਿਸ਼ਾਲ ਭੰਡਾਰ ਤੱਕ। ਇੰਟਰਨੈੱਟ ਤੇ ਵੈਸੇ ਵੀ ਜਿੰਨਾ ਟ੍ਰੈਫਿਕ ਹੈ ਉਹਦੇ ਚ 80 ਫ਼ੀਸਦੀ ਯੋਗਦਾਨ ਸਿਰਫ ਪੋਰਨ ਸਾਈਟਸ ਦਾ। ਭਾਰਤ ਤੇ ਪਾਕਿਸਤਾਨ ਵਰਗੇ ਮੁਲਕ ਇਹਦੇ ਵਿੱਚ ਮੋਹਰੀ ਹਨ।
ਖ਼ੈਰ ਇਸ ਜ਼ਨਰੇਸਨ ਕੋਲ ਕਿਉਕਿ ਮੋਬਾਈਲ ਫੋਨ ਰਾਂਹੀ ਪੋਰਨ ਐਨਾ ਨਜ਼ਦੀਕ ਸੀ ਜਿੰਨਾ ਕਿ ਸਿਰਹਾਣੇ ਪਿਆ ਪਾਣੀ ਦਾ ਜੱਗ ਵੀ ਨਹੀਂ ਸੀ। ਇਸ ਤੋਂ ਪਹਿਲਾਂ ਵਾਲੀ ਪੀੜ੍ਹੀ ਨੂੰ ਜਿਥੇ ਸੀਡੀ ਪਲੇਅਰ ਤੇ ਦੇਖਣ ਲਈ ਵੀ ਮੌਕਾ ਦੇਖਣਾ ਪੈਂਦਾ ਸੀ ਤੇ ਬਿਜਲੀ ਗਈ ਤੇ ਸੀਡੀ ਦਾ ਪਲੇਅਰ ਚ ਫਸੇ ਰਹਿ ਜਾਣ ਦਾ ਡਰ ਹੁੰਦਾ ਸੀ। ਉਹ ਇੱਥੇ ਬਿਲਕੁਲ ਨਹੀਂ ਸੀ। ਹੁਣ ਤਾਂ ਜਿੰਨੀ ਦੇਰ ਰਾਤ ਮੂਡ ਬਣੇ ਜਾਂ ਜਿੰਨੀ ਸਵੇਰੇ ਇੱਕ ਕੁਇਕ ਕਿੱਕ ਹੱਥਾਂ ਵਿੱਚ ਸੀ।
ਮੁਣਸ਼ੀ ਪ੍ਰੇਮਚੰਦ ਜੀ ਲਿਖਦੇ ਹਨ ਕਿ ਜੁਆਨ ਹੋ ਰਹੇ ਸਰੀਰ ਲਈ ਸਭ ਤੋਂ ਵਿਗੜਨ ਦਾ ਸਮਾਂ ਇੱਕਲੇ ਰਹਿਣਾ ਹੁੰਦਾ ਹੈ। ਇਥੇ ਤਾਂ ਇੱਕਲੇ ਰਹਿੰਦੇ ਪੂਰੇ ਦਾ ਪੂਰੇ ਸਮਾਨ ਵੀ ਸੀ।
ਇਸ ਤੋਂ ਪਹਿਲਾਂ ਦੀਆਂ ਪੀੜ੍ਹੀਆਂ ਜਿੱਥੇ ਸੈਕਸ ਬਾਰੇ ਗਿਆਨ ਨਾ ਹੋ ਕਰਕੇ ਤਣਾਅ ਗ੍ਰਸਤ ਸੀ ਜਾਂ ਗਲਤ ਧਾਰਨਾਵਾਂ ਵਿੱਚ ਗ੍ਰਸਿਤ ਸੀ ਓਥੇ ਇਸ ਪੀੜ੍ਹੀ ਚ ਉਲਟਾ ਇਹ ਹੋਇਆ ਕਿ ਪੋਰਨ ਨੇ ਇਹਨਾਂ ਦੇ ਮਨਾਂ ਚ ਸੈਕਸ ਬਾਰੇ ਹੋਰ ਵੀ ਵਧੇਰੇ ਗਲਤ ਧਰਨਵਾਂ ਪੈਦਾ ਕਰ ਦਿੱਤੀਆਂ। ਜਿਵੇਂ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਪੋਰਨ ਪੂਰੀ ਤਰ੍ਹਾਂ ਨਾਲ ਇੱਕ ਫਿਲਮ ਵਾਂਗ ਸ਼ੂਟ ਹੁੰਦਾ ਨਕਲੀ ਸੈਕਸ ਹੁੰਦਾ ਉਸਨੂੰ ਇਹ ਪੀੜ੍ਹੀ ਅਸਲ ਸਮਝਣ ਦੇ ਭਰਮ ਵਿੱਚ ਦੇਖ ਕੇ ਜਿਊਂਦੀ ਵੱਡੀ ਹੁੰਦੀ ਹੈ ਤੇ ਮੁੰਡੇ ਕੁੜੀਆਂ ਦੋਵੇਂ ਇੱਕ ਦੂਸਰੇ ਕੋਲੋ ਗਲਤ ਉਮੀਦਾਂ ਲਗਾ ਕੇ ਬਹੁਤ ਛੋਟੀ ਉਮਰ ਚ ਦਿਮਾਗੀ ਤੌਰ ਤੇ ਸੰਤੁਲਨ ਗਵਾ ਬੈਠਦੇ ਹਨ।
ਬਹੁਤ ਜ਼ਿਆਦਾ ਪੋਰਨ ਦੇਖਣ ਨਾਲ ਤੇ ਨਾਰਮਲ ਸੈਕਸ ਤੇ ਆਮ ਚੀਜ਼ਾਂ ਉਹਨਾਂ ਨੂੰ ਕਰੀਬ ਕਰੀਬ ਕਿਸੇ ਵੀ ਤਰੀਕੇ ਦਾ ਸੁਆਦ ਦੇਣੋਂ ਹੱਟ ਜਾਂਦੀਆਂ ਹਨ। ਨਤੀਜ਼ਾ ਨਿਕਲਦਾ ਉਹ ਇੱਕ ਵੱਖਰੇ ਤਰੀਕੇ ਨਾਲ ਅਨੁਭਵ ਕਰਨਾ ਚਾਹੁੰਦੇ ਹਨ।
ਇੱਥੋਂ ਹੀ ਫਿਰ ਭੈੜੀ ਕਿਸਮ ਦੀ ਅਸ਼ਲੀਲ ਕਾਮੇਡੀ ਕੰਮ ਆਉਂਦੀ ਹੈ। ਪਿਛਲੀ ਪੀੜ੍ਹੀ ਵਿਚਲੀ ਕਾਮੇਡੀ ਚ ਇੱਕ ਵੱਡਾ ਵਰਗ ਅਸ਼ਲੀਲ ਕਾਮੇਡੀ ਕਰਦਾ ਰਿਹਾ ਹੈ ਪਰ ਕਾਮੇਡੀ ਸੈਕਸ ਦੀ ਪੂਰਤੀ ਨਾ ਹੋਣ ਵਿੱਚੋ ਨਿਕਲਦੀ ਸੀ। ਜਿਹੜੀ ਅੱਜ ਦੀ ਕਾਮੇਡੀ ਹੈ ਉਹ ਬਹੁਤਾਤ ਵਿੱਚੋ ਨਿੱਕਲ ਰਹੀ ਹੈ।
#harjotdikalam
ਇਸ ਲਈ ਇਸ ਬੇਸੁਆਦ ਹੋਣਾ ਲਾਜ਼ਮੀ ਹੈ, ਇਥੇ ਫਿਰ ਚੁਟਕਲਿਆਂ ਵਿੱਚ ਬੇਹੱਦ ਨਜ਼ਦੀਕੀ ਰਿਸ਼ਤਿਆਂ ਬਾਰੇ ਘਟੀਆ ਕਾਮੇਡੀ ਕਰਨਾ ਆਮ ਹੋ ਗਿਆ ਹੈ। ਫਿਰ ਬੌਡੀ ਕਾਊਂਟ ਤੇ ਕਮੇਂਟ ਉਸਤੋਂ ਵੀ ਆਮ ਹੈ। ਇਸੇ ਲੜੀ ਵਿੱਚੋ ਰਣਵੀਰ ਅਲਾਹਾਵਾਦੀਆ ਦਾ ਕਮੇਂਟ ਵੀ ਸੀ। ਇਸ ਸ਼ੋਅ ਚ ਪਹਿਲਾਂ ਵੀ ਕੰਨਟੈਸਟਟਾਂ ਵਲੋਂ ਸੈਕਸ ਦੇ ਨਾਮ ਤੇ ਸਾਹਮਣੇ ਬੰਦੇ ਦੀ ਮਾਂ ਜਾਂ ਭੈਣ ਬਾਰੇ ਘਟੀਆ ਕਮੇਂਟ ਕਰਨਾ ਆਮ ਸੀ ਤੇ ਲੋਕੀਂ ਉਸ ਤੇ ਹੱਸਦੇ ਵੀ ਸੀ।
ਪਰ ਰਣਵੀਰ ਜਿਹੜਾ ਕਿ ਇੱਕ ਪੌਡਕਾਸਟਰ ਹੈ , ਬਹੁਤ ਵੱਡੇ ਵੱਡੇ ਲੋਕਾਂ ਦੇ ਪੌਡਕਾਸਟ ਕਰ ਚੁੱਕਾ ਤੇ ਪ੍ਰਧਾਨਮੰਤਰੀ ਪਾਸੋਂ ਸਨਮਾਨਿਤ ਵੀ ਹੋਇਆ ਉਸਨੇ ਇਕ ਕਮੇਂਟ ਕੀਤਾ ਸੀ ਕਿ ਕਾਮੇਡੀਅਨ ਨੂੰ ਕਹਿੰਦਾ ਹੈ ਕਿ ਤੂੰ ਚਾਹੇ ਤਾਂ ਹਮੇਸ਼ਾਂ ਲਈ ਆਪਣੇ ਮਾਂ ਬਾਪ ਨੂੰ ਸੈਕਸ ਕਰਦੇ ਹੋਏ ਦੇਖ ਸਕਦਾਂ ਏਂ ਜਾਂ ਇੱਕ ਵਾਰ ਨਾਲ ਜੁਆਇੰਨ ਕਰਕੇ ਹਮੇਸ਼ਾਂ ਲਈ ਇਹ ਬੰਦ ਕਰਵਾ ਸਕਦਾਂ ਏ।
ਇਸ ਗੱਲ ਤੇ ਵੀ ਓਥੇ ਬੈਠੇ ਕਰੀਬ ਕਰੀਬ 70-80 ਲੋਕ ਖੂਬ ਹੱਸੇ ਬਾਅਦ ਚ ਮਾਮਲਾ ਤੂਲ ਫੜ੍ਹ ਗਿਆ।
ਹੁਣ ਸਾਰਾ ਸਵਾਲ ਇਥੇ ਉਲਝ ਗਿਆ ਹੈ ਕਿ ਕਾਮੇਡੀ ਦੇ ਇਸ ਲੈਵਲ ਤੱਕ ਲਿਆਉਣ ਲਈ ਕੀ ਰੋਕਿਆ ਜਾ ਸਕਦਾ ਸੀ। ਆਖਿਰ ਮਨੋਰੰਜਨ ਤੇ ਸੈਕਸ ਵਿਚਲੀ ਇਸ ਤਹਿ ਨੂੰ ਸਪੋਰਟ ਕਰਨ ਵਾਲੇ ਲੋਕ ਕੌਣ ਹਨ।
ਕੀ ਇੰਟਰਨੈਟ ਤੇ ਪੋਰਨ ਰਾਂਹੀ ਕਿਸੇ ਵੀ ਚੀਜ਼ ਦੀ ਪਹੁੰਚ ਕਿੱਥੋਂ ਤੱਕ ਸਹੀ ਹੈ ਕਿੱਥੇ ਤੱਕ ਗਲਤ ਉਸਨੂੰ ਰੋਕਿਆ ਜਾ ਸਕਦਾ ਹੈ ਜਾਂ ਨਹੀਂ ? ਅਗਲਾ ਸਵਾਲ ਇਹ ਵੀ ਹੈ ਕਿ ਪੈਰਿੰਟਇੰਗ ਫੇਲ੍ਹ ਹੋ ਰਹੀ ਹੈ ਕਿ ਅਸੀਂ ਇਸ ਬਹੁਤਾਤ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜਾਂ ਨਹੀਂ ?
ਅਡਲਟ ਕਮੇਡੀ ਠੀਕ ਹੈ ਪਰ ਉਸਦੀ ਹੱਦ ਖੁਦ ਨਿਰਧਾਰਿਤ ਕਰਨ ਦੀ ਲੋੜ ਹੈ ਇਹੋ ਚੀਜ਼ ਪੋਰਨ ਤੇ ਹੋਰ ਐਸੀ ਸਮਗਰੀ ਤੇ ਵੀ ਲਾਗੂ ਹੁੰਦੀ ਹੈ ਕਿ ਕਿਹੜੀ ਚੀਜ਼ ਕਿਸ ਉਮਰ ਚ ਕਿਸ ਹੱਦ ਤੱਕ ਤੁਹਾਡੇ ਬੱਚੇ ਤੱਕ ਪਹੁੰਚੇ, ਕਿ ਇਸਤੋਂ ਪਹਿਲਾਂ ਉਹ ਸਿਰਫ ਇਸ ਚ ਖੁੱਭ ਕੇ ਹੀ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਪਾਗ਼ਲ ਕਰ ਲੈਣ।
ਹਰਜੋਤ ਸਿੰਘ
70094 52602
👍
❤️
6