
Shiromani Akali Dal
5.2K subscribers
Verified ChannelAbout Shiromani Akali Dal
Shiromani Akali Dal, Oldest Regional Political Party of India Est. 14 Dec 1920 The Voice of Punjab and Protector of Sikh Values. Join us for official updates and insights about Shiromani Akali Dal
Similar Channels
Swipe to see more
Posts

ਸ਼੍ਰੋਮਣੀ ਅਕਾਲੀ ਦਲ ਦਿੱਲੀ ਵਾਲਿਆਂ ਹੱਥੋਂ ਪੰਜਾਬ ਦੀ ਲੁੱਟ ਨਹੀਂ ਹੋਣ ਦੇਵੇਗਾ। ਅਸੀਂ ਇਹਨਾਂ ਨੂੰ ਪੰਜਾਬ ਵਿੱਚੋਂ ਕੱਢਾਗੇ।

ਲੁਧਿਆਣਾ ਵਿਖੇ ਅੱਜ ਮੈਂ ਇਹ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਸ਼ਹਿਰ ਦੇ ਆਸ ਪਾਸ ਦੇ ਪਿੰਡਾਂ ਵਿੱਚ ਹਜਾਰਾਂ ਕਿੱਲੇ ਜ਼ਮੀਨ ਨੂੰ ਐਕੁਆਇਰ ਕਰਨ ਦਾ ਡਰਾਵਾ ਦੇ ਕੇ ਹੁਣ ਪਿਛਲੀਆਂ ਤਰੀਕਾਂ ਵਿੱਚ CLU ਦਰਖਾਸਤਾਂ ਨੂੰ ਮਨਜੂਰੀ ਦੇਣ ਦੇ ਨਾਂ 'ਤੇ ਜ਼ਮੀਨ ਮਾਲਕਾਂ ਤੋਂ ਸੈਂਕੜੇ ਕਰੋੜਾਂ ਰੁਪਏ ਗੈਰ-ਕਾਨੂੰਨੀ ਤਰੀਕੇ ਨਾਲ ਲੁੱਟਣ ਦੀ ਇੱਛਾ ਨੂੰ ਸਫ਼ਲ ਨਹੀਂ ਹੋਣ ਦੇਵੇਗਾ। ਸ਼੍ਰੋਮਣੀ ਅਕਾਲੀ ਦਲ 29 ਮਈ ਨੂੰ ਗਲਾਡਾ ਦਫ਼ਤਰ ਦੇ ਸਾਹਮਣੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰੇਗਾ, ਤਾਂ ਜੋ 'ਆਪ' ਸਰਕਾਰ ਨੂੰ ਇਸ ਕਿਸਾਨ ਵਿਰੋਧੀ ਫ਼ੈਸਲੇ ਨੂੰ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾ ਸਕੇ । 'ਆਪ ਸਰਕਾਰ’ ਦਾ ਜੋ ਪ੍ਰਤੀ ਏਕੜ 1 ਕਰੋੜ ਰੁਪਏ ਰਿਸ਼ਵਤ ਇਕੱਠੀ ਕਰਨ ਦਾ ਉਦੇਸ਼ ਹੈ, ਇਸ ਦੇ ਲਈ ਮੈਂ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਇਸ ਗੈਰ-ਕਾਨੂੰਨੀ ਕੰਮ ਵਿੱਚ ਭਾਗੀਦਾਰ ਨਾ ਬਣਨ ।ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਡਟ ਕੇ ਖੜ੍ਹਾ ਹੈ ਅਤੇ ਲੁਧਿਆਣਾ ਦੇ 40 ਪਿੰਡਾਂ ਵਿੱਚੋਂ 24,311 ਏਕੜ ਜ਼ਮੀਨ ਨੂੰ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਕੀਮਤ ‘ਤੇ ਸਰਕਾਰ ਦੁਆਰਾ ਐਕੁਆਇਰ ਨਹੀਂ ਹੋਣ ਦੇਵੇਗਾ । I have made it clear in Ludhiana today that the Shiromani Akali Dal will not allow AamAadmiParty to succeed in it’s desire to illegally loot hundreds of crores of rupees from land owners by allowing Change of Land Use (CLU) in back date to exempt land holdings from acquisition in villages in the vicinity of the city. The party will hold a massive protest in front of the office of the Chief Administrator, GLADA, on May 29, to force the AAP govt to withdraw this anti-farmer decision.The AAP aims to collect Rs 1 crore per acre to waive of land acquisition, so I warn the officers not to allow this illegality. The SAD will stand firm with farmers and will not allow any of the 24,311 acres of 40 villages in Ludhiana identified by the govt to be acquired without the consent of farmers.

ਪਾਕਿਸਤਾਨ ਵਿਚ ਅਤਿਵਾਦੀਆਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਕਰਾਰੀ ਹਾਰ ਦੇਣ ’ਤੇ ਜਿੱਥੇ ਮੈਂ ਦੇਸ਼ ਵਾਸੀਆਂ ਖਾਸ ਤੌਰ ’ਤੇ ਸਾਡੀਆਂ ਹਥਿਆਰਬੰਦ ਫੌਜਾਂ ਨੂੰ ਵਧਾਈ ਦਿੰਦਾ ਹਾਂ ਅਤੇ ਸਾਰੀ ਸਥਿਤੀ ਨੂੰ ਕੂਟਨੀਤਕ ਢੰਗ ਨਾਲ ਰਾਜ ਨੇਤਾ ਵਾਂਗ ਨਜਿੱਠਣ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਾ ਹਾਂ, ਉੱਥੇ ਹੀ ਕੁਝ ਮੌਕਾਪ੍ਰਸਤ ਸਿਆਸੀ ਵਿਰੋਧੀ, ਜਿਨ੍ਹਾਂ ਨੇ ਆਪ ਕਦੇ ਜੰਗ ਦਾ ਸੰਤਾਪ ਨਹੀਂ ਝਲਿਆ ਅਤੇ ਅੱਜ ਜੰਗਬੰਦੀ ਦੀ ਆਲੋਚਨਾ ਤੇ ਜੰਗ ਦੀ ਹਮਾਇਤ ਕਰ ਰਹੇ ਹਨ, ਉਨ੍ਹਾਂ ਦੀ ਨਿੰਦਾ ਕਰਦਾ ਹਾਂ। - ਸਰਦਾਰ ਸੁਖਬੀਰ ਸਿੰਘ ਬਾਦਲ

ਹਰ ਪੱਖੋਂ ਫ਼ੇਲ੍ਹ ਅਤੇ ਦਿੱਲੀ ਵਾਲਿਆਂ ਦੇ ਹੇਠਾਂ ਲੱਗੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਿਸਾਨਾਂ ਦੀਆਂ ਜਮੀਨਾਂ 'ਤੇ ਵੱਡਾ ਡਾਕਾ ਮਾਰਨ ਦੀ ਤਿਆਰੀ ਕਰੀ ਬੈਠੀ ਹੈ । ਇਕੱਲੇ ਲੁਧਿਆਣਾ ਜ਼ਿਲ੍ਹੇ ਦੇ 40 ਪਿੰਡਾਂ ਦੀ ਤਕਰੀਬਨ 24,000 ਕਿੱਲੇ ਜ਼ਮੀਨ ਨੂੰ ਲੈਂਡ ਪੂਲੀਂਗ (land pooling) ਸਕੀਮ ਹੇਠ ਲੈ ਕੇ ਇਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਦਾ ਨਵਾਂ ਤਰੀਕਾ ਲੱਭਿਆ ਹੈ, ਜਿਸਦਾ ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਵਿਰੋਧ ਕਰਦਾ ਹੈ । ਬੀਤੇ ਕੱਲ੍ਹ ਦਾਖਾ ਹਲਕੇ ਦੇ ਪਿੰਡ ਈਸੇਵਾਲ ਵਿਖੇ ਕਿਸਾਨ ਵੀਰਾਂ ਨੂੰ ਮਿਲ ਕੇ ਉਨ੍ਹਾਂ ਨਾਲ ਇਸ ਮਾਮਲੇ ਸੰਬੰਧੀ ਗੰਭੀਰ ਵਿਚਾਰਾਂ ਕੀਤੀਆਂ । ਆਪਣੇ ਵੱਲੋਂ ਪਾਰਟੀ ਦਾ ਸਟੈਂਡ ਸਪਸ਼ਟ ਕਰਨ ਦੇ ਨਾਲ-ਨਾਲ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਲੁੱਟ ਦੇ ਵਿਰੁੱਧ 29 ਮਈ ਨੂੰ ਲੁਧਿਆਣਾ ਵਿਖੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਦੇ ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਧਰਨਾ ਵੀ ਲਾਵੇਗਾ । ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਮਜਦੂਰਾਂ ਦੀ ਪਾਰਟੀ ਹੈ ਅਤੇ ਹਮੇਸ਼ਾਂ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ।

ਸਮੁੱਚੇ ਪੰਜਾਬ ਵਿੱਚੋਂ ਅਕਾਲੀ ਆਗੂ ਅਤੇ ਵਰਕਰ ਆਪਣੇ-ਆਪਣੇ ਹਲਕਿਆਂ ਦੀ ਭਰਤੀ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾਉਣ ਲਈ ਲਗਾਤਾਰ ਪਹੁੰਚ ਰਹੇ ਹਨ । ਪੂਰੇ ਦਸਤਾਵੇਜ਼ਾਂ ਸਮੇਤ ਭਰਤੀ ਦਾ ਸਾਰਾ ਰਿਕਾਰਡ ਪਾਰਟੀ ਦਫ਼ਤਰ ਵਿਖੇ ਜਮ੍ਹਾਂ ਕੀਤਾ ਜਾ ਰਿਹਾ ਹੈ । ਬਹੁਤ ਹੀ ਚੜ੍ਹਦੀਕਲਾ ਨਾਲ ਭਰਤੀ ਦੀ ਸਾਰੀ ਪ੍ਰਕਿਰਿਆ ਆਪਣੇ ਆਖਰੀ ਪੜਾਅ ਵੱਲ ਵੱਧ ਰਹੀ ਹੈ । ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਮਿਹਨਤ ਕਰਨ ਵਾਲੇ ਸਾਰੇ ਅਕਾਲੀ ਆਗੂ ਅਤੇ ਵਰਕਰ ਸਾਹਿਬਾਨ ਵਧਾਈ ਦੇ ਪਾਤਰ ਹਨ ।

ਮੈਂ ਦਿੱਲੀ ਦੇ ਵੋਟਰਾਂ ਨੂੰ ਵਧਾਈ ਦਿੰਦਾ ਹਾਂ ਜਿੰਨ੍ਹਾਂ ਨੇ ਆਪ ਪਾਰਟੀ ਦੇ ਝੂਠਾਂ ਨੂੰ ਨਕਾਰਿਆ ਹੈ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਬਣਾ ਲਈ ਪਰ ਆਉਣ ਵਾਲੇ ਸਮੇਂ 'ਚ ਆਪਣੇ ਪੰਜਾਬ ਚ ਵੀ ਆਪ ਪਾਰਟੀ ਦਾ ਸਫਾਇਆ ਹੋਵੇਗਾ - ਸਰਦਾਰ ਸੁਖਬੀਰ ਸਿੰਘ ਜੀ ਬਾਦਲ

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਦੀ ਮੁਹਿੰਮ ਪੂਰੇ ਪੰਜਾਬ ਵਿੱਚ ਉਤਸ਼ਾਹ ਪੂਰਵਕ ਚੱਲ ਰਹੀ ਹੈ, ਲੱਖਾਂ ਦੀ ਗਿਣਤੀ ‘ਚ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ ।

ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਕੇਂਦਰੀ ਬਜਟ 2025-26 ‘ਚੋਂ ਵੀ ਪੰਜਾਬ ਬਿਲਕੁਲ ਮਨਫ਼ੀ ਹੈ । ਪੰਜਾਬ ਦੀ ਕਿਸਾਨੀ ਪਿਛਲੇ ਚਾਰ ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ‘ਤੇ ਰੁਲ ਰਹੀ ਹੈ, ਪਰ ਬਜਟ ਵਿੱਚ ਕਿਸਾਨਾਂ ਲਈ ਵੀ ਕੁੱਝ ਨਹੀਂ । ਕੇਂਦਰ ਅਤੇ ਪੰਜਾਬ ਦੀ ਸੂਬਾ ਸਰਕਾਰ ਰਲਕੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ, ਇਸ ਵਿੱਚ ਕਸੂਰ ਸੂਬੇ ਦੀ ਮੌਜੂਦਾ ਆਪ ਸਰਕਾਰ ਦਾ ਵੀ ਹੈ, ਜੋ ਕੇਂਦਰ ਕੋਲ ਪੰਜਾਬ ਦੀਆਂ ਆਰਥਿਕ ਸਮੱਸਿਆਵਾਂ ਨੂੰ ਪੇਸ਼ ਹੀ ਨਹੀਂ ਕਰ ਸਕੀ ।

https://www.youtube.com/live/HmVJ4qNN3-Y?feature=shared

ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਸ਼੍ਰੋਮਣੀ ਅਕਾਲੀਦਲ ਦੇ ਵ੍ਹਟਸਐਪ ਚੈਨਲ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਸ ਚੈਨਲ ਤੇ ਤੁਹਾਨੂੰ ਸ਼੍ਰੋਮਣੀ ਅਕਾਲੀਦਲ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਪਤਾ ਲੱਗੇਗਾ ਅਤੇ ਜੋ ਵੀ ਨਵਾਂ ਕੰਟੇਂਟ ਬਣੇਗਾ ਓਹ ਵੀ ਹਰ ਰੋਜ ਅੱਪਲੋਡ ਕੀਤਾ ਜਾਵੇਗਾ। ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਸਭ ਇਸ ਚੈਨਲ ਨਾਲ ਜੁੜੇ ਰਹੋ ਅਤੇ ਆਪਣੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਸਾਥ ਦਿਓ।