PUNJAB STUDY POINT ✪
PUNJAB STUDY POINT ✪
January 25, 2025 at 03:11 PM
_*ਪੰਜਾਬ ਦੇ Meritorious schools ਅਤੇ SOE ਵਿੱਚ 11 ਵੀ ਜਮਾਤ ਵਿੱਚ ਦਾਖਲੇ ਲਈ Registration ਸ਼ੁਰੂ - Registration ਕਰਵਾਉਣ ਦੀ ਆਖਰੀ ਮਿਤੀ 27-02-2025*_ ਪੇਪਰ ਦੀ ਮਿਤੀ 06-04-2025 Meritorious /Soe schools ਦੇ ਰਜਿਸਟਰੇਸ਼ਨ ਦਾ ਕੰਮ 2 ਸਟੈੱਪਾਂ ਵਿੱਚ ਹੈ 1. ਪਹਿਲੇ ਸਟੈੱਪ ਵਿੱਚ ਬੱਚਾ ਅਪਣਾ ਮੋਬਾਈਲ ਨੰਬਰ ਅਤੇ email id ਭਰ ਕੇ ਰਜਿਸਟਰ ਹੁੰਦਾ ਹੈ ਅਤੇ ਫਿਰ ਉਸਨੂੰ aplication ਨੰਬਰ ਮਿਲਦਾ ਹੈ। 2. Aplication ਅਤੇ password ਭਰ ਕੇ, Login ਕਰਕੇ ਉਸਦੀ ਤਸਵੀਰ, ਸਿਗਨੇਚਰ ਆਦਿ ਭਰਨਾ ਇਹ ਦੂਸਰਾ ਸਟੈੱਪ ਹੈ॥ ਸਟੈਪ-1. Browser ਵਿੱਚ https://schoolofeminence.pseb.ac.in/# ਖੋਲਣ ਉਪਰੰਤ Registration ਤੇ ਕਲਿੱਕ ਕਰਕੇ ਵਿਦਿਆਰਥੀ ਦੀ ਡੀਟੇਲ ਭਰ ਕੇ ਰਜਿਸਟਰ ਕੀਤਾ ਜਾਵੇ । ਜਾਂ Browser ਵਿੱਚ https://schoolofeminence.pseb.ac.in/registration ਖੋਲਣ ਤੇ ਵਿਦਿਆਰਥੀ ਦੀ ਡੀਟੇਲ ਭਰ ਕੇ ਪ੍ਰਾਪਤ OTP ਭਰ ਕੇ ਰਜਿਸਟਰ ਕੀਤਾ ਜਾਵੇ 🚩ਜੇਕਰ ਵਿਦਿਆਰਥੀ PSEB ਦਾ ਹੈ ਤਾਂ ਉਸਦੀ ਬੋਰਡ ਦੀ ਜਮਾਤ ਦਾ ਰੋਲ ਨੰਬਰ ਭਰ ਕੇ ਡੀਟੇਲ FETCH ਕੀਤੀ ਜਾ ਸਕਦੀ ਹੈ।🚩 ਜ਼ਰੂਰੀ ਸੂਚਨਾ- ਰਜਿਸਟ੍ਰੇਸ਼ਨ ਵੇਲੇ ਸਕੂਲ option ਵਿੱਚ Both ਹੀ ਭਰਿਆਂ ਜਾਵੇ। ਵਿਦਿਆਰਥੀ ਸਕੂਲ select ਵਾਲੇ option ਵਿੱਚ Both ਤੇ ਕਲਿੱਕ ਕਰੇ,ਤਾਂ ਜੋ meritorious ਅਤੇ SOE ਦੋਨਾਂ ਸਕੂਲ ਦੀ ਕਾਉਂਸਲਿੰਗ ਵਿੱਚ ਹਾਜ਼ਿਰ ਹੋ ਸਕੇ ਸਟੈਪ -2 ਰਜਿਸਟਰੇਸ਼ਨ ਉਪਰੰਤ ਐਪਲੀਕੇਸ਼ਨ ਨੰਬਰ ਪ੍ਰਾਪਤ ਹੋਵੇਗਾ। ਏਸ ਤੋਂ ਬਾਅਦ ਏਸ link https://schoolofeminence.pseb.ac.in/login ਨੂੰ ਖੋਲਣ ਉਪਰੰਤ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਭਰ ਕੇ ਲਾਗਇਨ ਕੀਤਾ ਜਾਵੇ ਅਤੇ ਪਰਸਨਲ ਡੀਟੇਲ,ਕੈਟਾਗਰੀ, ਫੋਟੋ 50-100 kb ਅਤੇ ਹਸਤਾਖਰ 20-50kb ਦੇ ਅਪਲੋਡ ਕਰਨ ਉਪਰੰਤ ਐਪਲੀਕੇਸ਼ਨ ਨੂੰ ਫਾਈਨਲ ਸਬਮਿਟ ਕੀਤਾ ਜਾਵੇ। FINAL Submit ਕਰਨ ਤੋਂ ਬਾਅਦ ਫਾਰਮ ਦਾ ਪ੍ਰਿੰਟ ਲੈ ਲਿਆ ਜਾਵੇ। ਨੋਟ ਫਾਈਨਲ ਸਬਮਿਟ ਕੀਤੀਆਂ ਐਪਲੀਕੇਸ਼ਨ ਵਾਲੇ ਵਿਦਿਆਰਥੀ ਹੀ ਇਸ ਪ੍ਰੀਖਿਆ ਲਈ ਵਿਚਾਰੇ ਜਾਣਗੇ। ਰਜਿਸਟਰੇਸ਼ਨ ਦੀ ਆਖਰੀ ਮਿਤੀ 27-02-2025 ਹੈ। ਪੇਪਰ ਦੀ ਮਿਤੀ- 06-04-2025 ਪਿਛਲੇ ਵਾਰ ਬਹੁਤੇ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕੰਪਲੀਟ ਨਹੀਂ ਕੀਤੀ ਸੀ ਕਿਰਪਾ ਕਰਕੇ ਇਸ ਵਾਰ ਹਰ ਇੱਕ ਵਿਦਿਆਰਥੀ ਵੱਲੋਂ ਇਹ ਧਿਆਨ ਦਿੱਤਾ ਜਾਵੇ ਕਿ ਰਜਿਸਟਰੇਸ਼ਨ ਦਾ ਕੰਮ ਕੰਪਲੀਟ ਹੋਇਆ ਹੈ ।
👍 ❤️ 🙏 😢 😮 30

Comments