ਸਕੂਲ ਸਿੱਖਿਆ ਵਿਭਾਗ - ਪੰਜਾਬ / Department of School Education - Punjab
ਸਕੂਲ ਸਿੱਖਿਆ ਵਿਭਾਗ - ਪੰਜਾਬ / Department of School Education - Punjab
June 13, 2025 at 05:32 PM
ਸਮੂਹ ਡਿਪਟੀ ਜਿਲਾ ਸਿੱਖਿਆ ਅਫਸਰ (ਸੈ.ਸਿੱ.) -ਕਮ- ਜ਼ਿਲ੍ਹਾ ਨੋਡਲ ਅਫਸਰ (NMMSS), ਆਪ ਜੀ ਨੂੰ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ NSP ਪੋਰਟਲ ਤੇ NMMSS ਦਾ ਵਜੀਫਾ ਅਪਲਾਈ ਕਰਨ ਲਈ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ। ਪ੍ਰੰਤੂ ਵਜੀਫਾ ਅਪਲਾਈ ਕਰਵਾਉਣ ਦੀ ਰਫਤਾਰ ਬਹੁਤ ਧੀਮੀ ਹੈ। ਡਾਇਰੈਕਟਰ ਐਸ.ਸੀ.ਈ.ਆਰ.ਟੀ., ਪੰਜਾਬ ਵੱਲੋਂ ਇਸ ਦਾ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ। ਜਲਦੀ ਤੋਂ ਜਲਦੀ ਮੈਰਿਟ ਵਿੱਚ ਆਏ ਸਾਰੇ FRESH ਅਤੇ RENEWAL ਵਿਦਿਆਰਥੀਆਂ ਦਾ ਵਜੀਫਾ ਪੋਰਟਲ ਤੇ ਅਪਲਾਈ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਵਿਦਿਆਰਥੀ ਵਜੀਫਾ ਪ੍ਰਾਪਤ ਕਰਨ ਤੋਂ ਵਾਂਝਾ ਨਾ ਰਹਿ ਜਾਵੇ। ਨੋਟ: 1. ਫ਼ੀਲਡ ਵਿੱਚੋਂ ਆਉਣ ਵਾਲੀਆਂ Queries ਨੂੰ ਜਿਲ੍ਹਾ ਲੈਵਲ ਤੇ ਹੱਲ ਕੀਤਾ ਜਾਵੇ। 2. ਕੋਈ ਵੀ INO ਜਾਂ ਸਕੂਲ ਮੁੱਖੀ ਪੋਰਟਲ ਨਾਲ ਸਬੰਧਤ Queries ਨੂੰ ਸਿੱਧੇ ਤੌਰ ਤੇ ਮੁੱਖ ਦਫ਼ਤਰ ਵਿਖੇ ਨਹੀਂ ਭੇਜੇਗਾ। 3. ਕੇਵਲ DNOs ਹੀ ਸਿੱਧੇ ਤੌਰ ਤੇ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਣਗੇ। Thanks and regards: SCERT PUNJAB
🙏 👍 😢 6

Comments