Ammar Shah Punjabi
Ammar Shah Punjabi
June 5, 2025 at 08:45 PM
شاعر، گلوکار، فنکار سب توں تَھلڑے درجے دے قوم پرست ہوندے نیں۔ ایہہ لوک عمومی طور تے کسے کاز واسطے کوئی قربانی نہیں دیندے۔ ایہہ بس اپنی کاریگری دی بنیاد اُتے نِرا سودا ای ویچ رہے ہوندے نیں۔ کدی نیلی اَجرک گل پا لیندے نیں، کَدی رَتی، کَدی پٹکا اَتے کَدی پگ سر تے رکھ لیندے نیں۔ ایندے باوجود ایہہ جانی مالی قربانیاں دیون آلیاں توں ودھ ودھائیاں کٹھیاں کر لیندے نیں۔ اینھاں مفاد پرست بناوٹی لوکاں دا سارا تماشا قومی شعور دے گھاٹے کارن سچ سمجھیا جاندا اے۔ افسوس ایہہ اے کہ اصل قربانی دین والے پچھے رہ جاندے نیں، تے ایہہ فنکار اگے ہو جاندے نیں! — عمار شاہ پنجابی ਕਵੀ, ਗਾਇਕ, ਕਲਾਕਾਰ ਸਭ ਤੋਂ ਥੱਲੇ ਦਰਜੇ ਦੇ ਕੌਮੀ ਪਰਸਤ ਹੁੰਦੇ ਨੇ। ਇਹ ਲੋਕ ਆਮ ਤੌਰ 'ਤੇ ਕਿਸੇ ਕਾਰਨ ਵਾਸਤੇ ਕੋਈ ਕੁਰਬਾਨੀ ਨਹੀਂ ਦਿੰਦੇ। ਇਹ ਸਿਰਫ਼ ਆਪਣੀ ਕਲਾਕਾਰੀ ਦੇ ਆਧਾਰ 'ਤੇ ਨਿਰਾ ਸੌਦਾ ਹੀ ਵੇਚ ਰਹੇ ਹੁੰਦੇ ਨੇ। ਕਦੇ ਨੀਲੀ ਅਜਰਕ ਗਲ ਪਾ ਲੈਂਦੇ ਨੇ, ਕਦੇ ਰੱਤੀ, ਕਦੇ ਪਟਕਾ ਅਤੇ ਕਦੇ ਪੱਗ ਸਿਰ 'ਤੇ ਰੱਖ ਲੈਂਦੇ ਨੇ। ਇਸਦੇ ਬਾਵਜੂਦ ਇਹ ਜਾਨੀ ਮਾਲੀ ਕੁਰਬਾਨੀਆਂ ਦੇਣ ਵਾਲਿਆਂ ਤੋਂ ਵੱਧ ਵਧਾਈਆਂ ਕੱਠੀਆਂ ਕਰ ਲੈਂਦੇ ਨੇ। ਇਨ੍ਹਾਂ ਮੁਫ਼ਾਦਪਸੰਦ ਬਣਾਵਟੀ ਲੋਕਾਂ ਦਾ ਸਾਰਾ ਤਮਾਸ਼ਾ ਕੌਮੀ ਸ਼ਊਰ ਦੀ ਘਾਟ ਕਰਕੇ ਸੱਚ ਸਮਝਿਆ ਜਾਂਦਾ ਏ। ਅਫ਼ਸੋਸ ਇਹ ਏ ਕਿ ਅਸਲ ਕੁਰਬਾਨੀ ਦੇਣ ਵਾਲੇ ਪਿੱਛੇ ਰਹਿ ਜਾਂਦੇ ਨੇ, ਅਤੇ ਇਹ ਕਲਾਕਾਰ ਅੱਗੇ ਹੋ ਜਾਂਦੇ ਨੇ! — ਅਮਾਰ ਸ਼ਾਹ ਪੰਜਾਬੀ Poets, singers, and artists are the lowest tier of nationalists. These people generally do not make any sacrifices for a cause. They merely trade their craft as a commodity. One day they wear a blue Ajrak around their neck, another day a red one, sometimes a turban, and sometimes a scarf — all for show. Despite this, they manage to gather more praise and recognition than those who actually make real financial or life sacrifices. This entire spectacle by these self-serving pretenders is mistaken as truth due to the lack of national political awareness. The tragedy is that the true sacrificers are left behind, while these performers move to the front! — Amar Shah Punjabi
👍 1

Comments