
Khalsa Net Cafe (Government & Private Job's)
June 4, 2025 at 05:12 PM
ਪੰਜਾਬ ਰਾਜ ਸੂਗਰ ਮਿੱਲ ਭਰਤੀ – 2025
ਕੁੱਲ ਪੋਸਟਾਂ : 166(ਟੈਕਨੀਕਲ ਤੇ ਜਨਰਲ ਪੋਸਟਾਂ)
ਉਮਰ ਹੱਦ : ਵੱਖ-ਵੱਖ ਪੋਸਟਾਂ ਦੇ ਲਈ ਅਲੱਗ ਅਲੱਗ ਉਮਰ ਹੱਦ ਹੈ।
18-37 ਸਾਲ ਭਾਗ-ਏ ਅਤੇ ਭਾਗ-ਬੀ
18-45 ਸਾਲ ਭਾਗ-ਸੀ ਦੇ ਲਈ ਉਮਰ ਹੱਦ ਹੈ।
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ : 26-06-2025
1. ਪੋਸਟਾਂ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਜਰੂਰ ਪੜ੍ਹਿਆ ਜਾਵੇ ਤਾਂ ਜੋ ਹਰ ਇੱਕ ਪੋਸਟ ਦੇ ਲਈ ਵਿੱਦਿਅਕ ਯੋਗਤਾ ਵਾਰੇ ਪੂਰਨ ਜਾਣਕਾਰੀ ਮਿਲ ਸਕੇ –
2. ਪੇਪਰ ਦਾ ਸਿਲੇਬਸ ਨੋਟੀਫਿਕੇਸ਼ਨ ਦੇ ਪੇਜ ਨੰਬਰ – 14 ਤੇ ਦਰਜ਼ ਹੈ ਅਤੇ ਡਰਾਈਵਰ ਪੋਸਟ ਨੂੰ ਛੱਡ ਕੇ ਬਾਕੀ ਹੋਰ ਪੋਸਟਾਂ ਦੇ ਲਈ ਪੇਪਰ ਸਿਰਫ ਇੰਗਲੀਸ਼ ਭਾਸ਼ਾ ਵਿੱਚ ਆਵੇਗਾ ਕੋਈ ਵੀ ਪ੍ਰਸ਼ਨ ਪੰਜਾਬੀ ਭਾਸ਼ਾ ਵਿੱਚ ਟ੍ਰਾਸਲੇਟ ਨਹੀ ਹੋਵੇਗਾ। ਪੇਪਰ ਦਾ ਸੈਂਟਰ ਚੰਡੀਗੜ੍ਹ ਹੋਵੇਗਾ ਅਤੇ ਪੇਪਰ 100 ਨੰਬਰਾਂ ਦੇ ਤੇ 02 ਘੰਟੇ ਦਾ ਹੋਵੇਗਾ।
3. ਸਿਰਫ ਗ੍ਰੈਜ਼ੂਏਸ਼ਨ ਡਿਗਰੀ – ਕਿਸੇ ਵੀ ਵਿਸ਼ੇ ਪਾਸ ਉਮੀਦਵਾਰ ਸੀਨੀਅਰ ਸਹਾਇਕ ਦੀ ਪੋਸਟਾ ਨੂੰ ਅਪਲਾਈ ਕਰ ਸਕਦੇ ਹਨ ਜੋ ਕਿ ਸਿਰਫ ਇੱਕ ਪੋਸਟ ਹੈ ਜਨਰਲ ਵਰਗ ਦੇ ਲਈ ਇਸ ਤੋਂ ਇਲਾਵਾ ਕਲਰਕ ਦੀਆਂ ਦੋ ਪੋਸਟਾਂ ਹਨ ਜੋ ਕਿ ਇੱਕ ਪੋਸਟ ਜਨਰਲ ਦੇ ਲਈ ਅਤੇ ਇੱਕ ਪੋਸਟ ਰਿਜ਼ਰਵ ਕੈਟਾਗਰੀ SC(M&B) ਦੇ ਲਈ ਹੈ ਅਤੇ ਕਲਰਕ ਪੋਸਟ ਦੇ ਲਈ 2 ਸਾਲ ਦਾ ਤਜ਼ਰਬਾ ਹੋਣਾ ਜਰੂਰੀ ਹੈ।
4. ਹੋਰ ਪੋਸਟਾਂ ਦੇ ਲਈ ਟੈਕਨੀਕਲ ਵਿੱਦਿਅਕ ਯੋਗਤਾ ਅਤੇ ਤਜ਼ਰਬੇ ਦਾ ਹੋਣਾ ਜਰੂਰੀ ਹੈ – ਜਿਸ ਦੇ ਲਈ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਪੋਸਟ ਨੂੰ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਵਿੱਚ ਪੋਸਟਾਂ ਦੇ ਅਨੁਸਾਰ ਵਿੱਦਿਅਕ ਯੋਗਤਾ ਨੂੰ ਜਰੂਰ ਦੇਖਣ ।
5. ਡਰਾਈਵਰ ਪੋਸਟਾਂ ਦੇ ਲਈ ਪੰਜ ਸਾਲ ਦਾ ਡਰਾਈਵਰ ਤਜ਼ਰਬਾ ਹੋਣਾ ਜਰੂਰੀ ਹੈ ਅਤੇ ਇਸ ਪੋਸਟ ਦੇ ਲਈ ਹੋਣ ਵਾਲੇ ਪੇਪਰ ਦੇ ਵਿੱਚ ਪ੍ਰਸ਼ਨ ਦੇਵੋ ਭਾਸ਼ਾ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋਣਗੇ।