
Service Matter Solutions Punjab
May 24, 2025 at 08:25 AM
#ਮਾਨਸੂਨ 2025 ਦੀ ਧਮਾਕੇਦਾਰ ਐਂਟਰੀ🟢 8 ਦਿਨ ਪਹਿਲਾਂ ਦਿੱਤੀ ਭਾਰਤ ਦੇ ਕੇਰਲ ਤੱਟ ਤੇ ਦਸਤਕ🌧
◆ ਦੱਖਣ-ਪੱਛਮੀ ਮੌਨਸੂਨ ਅੱਜ, 24 ਮਈ 2025 ਨੂੰ ਦੱਖਣੀ ਅਰਬ ਸਾਗਰ ਦੇ ਬਾਕੀ ਹਿੱਸਿਆਂ, ਪੱਛਮੀ-ਮੱਧ ਅਤੇ ਪੂਰਬ-ਮੱਧ ਅਰਬ ਸਾਗਰ ਦੇ ਕੁਝ ਹਿੱਸਿਆਂ, ਪੂਰੇ ਲਕਸ਼ਦੀਪ ਖੇਤਰ, ਕੇਰਲਾ, ਮਾਹੇ, ਕਰਨਾਟਕ ਦੇ ਕੁਝ ਹਿੱਸਿਆਂ, ਮਾਲਦੀਵ ਅਤੇ ਕੋਮੋਰਿਨ ਖੇਤਰ ਦੇ ਬਾਕੀ ਹਿੱਸਿਆਂ ਸਮੇਤ ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ, ਅਤੇ ਮਿਜ਼ੋਰਮ ਦੇ ਕੁਝ ਹਿੱਸਿਆਂ ਵਿੱਚ ਤੇਜ਼ੀ ਨਾਲ ਅੱਗੇ ਵਧਿਆ ਹੈ।
POV- ਦੱਖਣ-ਪੱਛਮੀ ਮੌਨਸੂਨ ਪੌਣਾ ਤੈਅ ਸਮੇਂ 1 ਜੂਨ ਤੋਂ ਪਹਿਲਾਂ ਅੱਜ 24 ਮਈ, 2025 ਨੂੰ ਕੇਰਲ ਵਿੱਚ ਭਾਰੀ ਮੀਂਹ ਨਾਲ ਦਸਤਕ ਦਿੱਤੀ ਹੈ। ਮਤਲਬ ਆਮ ਨਾਲੋਂ 8 ਦਿਨ ਪਹਿਲਾਂ ਮਾਨਸੂਨ ਨੇ ਇੱਕੋ ਝੱਟਕੇ ਕਾਫੀ ਵੱਡਾ ਇਲਾਕਾ ਲਪੇਟ 'ਚ ਲਿਆ ਹੈ।
◆ ਮੌਨਸੂਨ ਦੀ ਉੱਤਰੀ ਸੀਮਾ ਅੱਜ 13°N/55°E, 13°N/60°E, 13.5°N/65°E, 15°N/70°E, ਕਾਰਵਾਰ, ਸ਼ਿਮੋਗਾ, ਧਰਮਪੁਰੀ, ਚੇਨਈ, 15°N/83°E, 18°E,82°E,82°E, 82°E/Sai/82°E ਤੋਂ ਹੋਕੇ ਗੁਜ਼ਰ ਰਹੀ ਹੈ।
◆ਅਗਲੇ 2-3 ਦਿਨਾਂ ਦੌਰਾਨ ਦੱਖਣ-ਪੱਛਮੀ ਮੌਨਸੂਨ ਦੇ ਮੱਧ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਪੂਰੇ ਗੋਆ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ, ਕਰਨਾਟਕ ਦੇ ਕੁਝ ਹੋਰ ਹਿੱਸਿਆਂ, ਤਾਮਿਲਨਾਡੂ ਦੇ ਬਾਕੀ ਬਚੇ ਹਿੱਸਿਆਂ, ਪੱਛਮੀ-ਮੱਧ ਅਤੇ ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ, ਉੱਤਰ-ਪੂਰਬੀ ਰਾਜਾਂ ਦੇ ਕੁਝ ਹੋਰ ਹਿੱਸਿਆਂ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।
ਮੌਸਮ ਪੰਜਾਬ ਦਾ
24 ਮਈ 2025 1:55PM
