ਕੰਮ ਦੀ ਰਾਜਨੀਤੀ
22 subscribers
Similar Channels
Swipe to see more
Posts
ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਈ ਤਰ੍ਹਾਂ ਦੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਨੇ। ਅਧਿਆਪਕਾਂ ਵੱਲੋਂ ਨਵੇਂ-ਨਵੇਂ ਤਜਰਬਿਆਂ ਤਹਿਤ ਆਧੁਨਿਕ ਪ੍ਰੋਜੈਕਟ ਚਲਾਏ ਜਾ ਰਹੇ ਨੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਲਈ ਹਵਾਈ ਸਫ਼ਰ ਰਾਹੀਂ ਦੇਸ਼ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿੱਚ ਭੇਜਣ ਦਾ ਐਲਾਨ ਕੀਤਾ ਤਾਂ ਜੋ ਵਿਦਿਆਰਥੀਆਂ ਦੇ ਗਿਆਨ ਦੇ ਘੇਰੇ ਨੂੰ ਵਿਸ਼ਾਲ ਕੀਤਾ ਜਾ ਸਕੇ।

ਬੀਤੇ ਦਿਨੀਂ ਸ਼ੁਰੂ ਕੀਤੇ ਗਏ 'Easy Registry' ਸਿਸਟਮ ਦੇ ਸੰਬੰਧ ਵਿੱਚ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਅਚਨਚੇਤ ਦੌਰਾ ਕੀਤਾ। ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਰਜਿਸਟਰੀਆਂ ਨੂੰ ਲੈ ਕੇ ਕੰਮ ਸੁਚਾਰੂ ਢੰਗ ਨਾਲ ਹੋ ਰਹੇ ਨੇ। ਅਸੀਂ ਲੋਕਾਂ ਦੀ ਖੱਜਲ-ਖ਼ੁਆਰੀ ਖ਼ਤਮ ਕਰਨ ਲਈ ਵਚਨਬੱਧ ਹਾਂ।
ਪਿੰਡਾਂ ਦੀ ਕਾਇਆ-ਕਲਪ ਅਤੇ ਪੁਨਰ ਸੁਰਜੀਤੀ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਛੱਪੜਾਂ ਦੀ ਸਾਫ਼- ਸਫ਼ਾਈ ਜਾਰੀ ਹੈ ਅਤੇ ਪਿੰਡਾਂ ਦੇ ਸਰਪੰਚਾਂ ਦਾ ਕਹਿਣਾ ਹੈ ਕਿ ‘ਪੰਜਾਬ ਸਰਕਾਰ’ ਪਿੰਡਾਂ ਵਿੱਚ ਅਸਲ ਤਬਦੀਲੀ ਲਿਆ ਰਹੀ ਹੈ।

ਝੋਨੇ ਦੀ ਫ਼ਸਲ ਲਈ ਸੂਬੇ ਦੇ ਕਿਸਾਨਾਂ ਨੂੰ ਬਿਜਲੀ ਤੇ ਪਾਣੀ ਦੀ ਕੋਈ ਘਾਟ ਨਹੀਂ ਆਵੇਗੀ। ਝੋਨੇ ਦੀ ਲਵਾਈ ਸ਼ੁਰੂ ਹੁੰਦਿਆਂ ਹੀ ਮੈਂ ਖ਼ੁਦ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਰਾਬਤਾ ਕਰਾਂਗਾ। ਅਸੀਂ ਸਾਡੇ ਅੰਨਦਾਤਾ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦੇਵਾਂਗੇ।
ਪਹਿਲਾਂ ਰਜਿਸਟਰੀ ਰਿਸ਼ਵਤ ਦੇ ਕੇ ਬਣਦੀ ਸੀ, ਹੁਣ "ਈਜ਼ੀ ਰਜਿਸਟਰੀ" ਸਿਸਟਮ ਨਾਲ ਤੁਹਾਡੀ ਰਜਿਸਟਰੀ ਬਿਨਾਂ ਕਿਸੇ ਰਿਸ਼ਵਤ ਦੇ ਬਣ ਕੇ ਤੁਹਾਡੇ ਘਰ ਆਵੇਗੀ।

ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਹੋਈ ਗ੍ਰਿਫ਼ਤਾਰੀ 👉ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ 👉ਥਾਰ, ਬੁਲੇਟ ਤੇ ਰਿਹਾਇਸ਼ੀ ਮਕਾਨ ਸਣੇ ਬੈਂਕ ਖਾਤਾ ਕੀਤਾ ਫਰੀਜ਼ ਮਾਨ ਸਰਕਾਰ ਦਾ ਮੈਸੇਜ ਕਲੀਅਰ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰੇਗਾ, ਬਖ਼ਸ਼ਿਆ ਨਹੀਂ ਜਾਵੇਗਾ!

ਸੜਕ ਸੁਰਖੀਆ ਫੋਰਸ (SSF) ਪੰਜਾਬ ਦੇ ਰਾਜਮਾਰਗਾਂ 'ਤੇ ਇੱਕ ਅਸਲ ਫ਼ਰਕ ਲਿਆ ਰਹੀ ਹੈ - ਸਮੇਂ ਸਿਰ ਐਮਰਜੈਂਸੀ ਪ੍ਰਤੀਕਿਰਿਆ, ਮੁੱਢਲੀ ਸਹਾਇਤਾ, ਹਸਪਤਾਲ ਆਵਾਜਾਈ, ਅਤੇ ਚੌਵੀ ਘੰਟੇ ਗਸ਼ਤ ਨੂੰ ਯਕੀਨੀ ਬਣਾਉਣਾ। ਇੱਕ ਫੋਰਸ ਜੋ ਜਾਨਾਂ ਬਚਾਉਣ ਅਤੇ ਲੋੜਵੰਦ ਨਾਗਰਿਕਾਂ ਦੀ ਸਹਾਇਤਾ ਲਈ ਸਮਰਪਿਤ ਹੈ। 🚑👮♂️
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਵੱਲੋਂ 'ਸਿੱਖਿਆ ਕ੍ਰਾਂਤੀ' ਚਲਾਈ ਗਈ, ਜਿਸ ਦੇ ਢੁੱਕਵੇਂ ਨਤੀਜੇ ਸਾਹਮਣੇ ਆ ਰਹੇ ਹਨ।
